ਜਿੰਦਗੀ ਦਾ ਹਰ ਪੜਾਅ ਕੁਛ ਨਾ ਕੁਛ ਸਿਖਾ ਕੇ ਹੀ ਜਾਂਦਾ ਆ। ਕੁਛ ਮਿੱਠੀ ਸਿੱਖ ਹੁੰਦੀ ਆ ਤੇ ਕੁਛ ਕੋੜੀ। ਇਕ ਦਿਨ ਰੌਸ਼ਨੀ ਤੇ ਉਸਦੇ ਪਤੀ ਵਿਚ ਗੱਲਬਾਤ ਹੋ ਰਹੀ ਸੀ। ਗੱਲ ਕਰਦੇ ਕਰਦੇ ਕਦੋਂ ਓਹ ਬਚਪਨ ਦੀਆਂ ਯਾਦਾਂ ਵਲ ਤੁਰ ਪਈ ਪਤਾ ਹੀ ਨਹੀਂ ਲੱਗਾ । ਉਸ ਵੇਲੇ ਪਤੀ ਪਤਨੀ ਦੀਆਂ ਗੱਲਾਂ ਤਾਂ ਖਤਮ ਹੋ ਗਈਆਂ। ਪਰ ਰੌਸ਼ਨੀ ਉਸ ਤੋਂ ਬਾਅਦ ਵੀ ਕਿੰਨੀ ਦੇਰ ਸੋਚਦੀ ਰਹੀ। ਉਸਨੂੰ ਲੱਗਾ ਜਿਵੇਂ ਓਹ ਆਪਣੇ ਆਪ ਤੋਂ ਕਿੰਨੀ ਦੂਰ ਹੋਈ ਜਾਂਦੀ ਸੀ। ਇਕ ਇਨਸਾਨ ਆਪਣੇ ਮਾਂ ਬਾਪ, ਬਚਿਆ, ਰਿਸ਼ਤੇਦਾਰਾਂ ਨਾਲ ਤਾਂ ਸਾਰੀ ਉਮਰ ਨਿਭਾ ਲੈਂਦਾ ਆ। ਪਰ ਆਪਣਾ ਸਾਥ ਕਿਉਂ ਛੱਡ ਦਿੰਦਾ ਆ?
ਰੌਸ਼ਨੀ ਵੀ ਇਹੀ ਸੋਚ ਰਹੀ ਸੀ। ਕਦੇ ਆਪਣੇ ਆਪ ਨਾਲ ਕੋਈ ਗੱਲ ਹੀ ਨਹੀਂ ਕੀਤੀ। ਬੱਸ ਜਿੱਦਾਂ ਜਿੱਦਾਂ ਜਿੰਦਗੀ ਚਲਦੀ ਰਹੀ ਓਹ ਵੀ ਨਾਲ ਤੁਰਦੀ ਰਹੀ। ਉਸ ਦਿਨ ਓਹ ਆਪਣੇ ਆਪ ਨਾਲ ਬੈਠੀ। ਉਸਨੂੰ ਅਹਿਸਾਸ ਹੋਇਆ ਕਿ ਕਿੰਨਾ ਕੁਛ ਬਦਲ ਗਿਆ ਹੈ ਉਸ ਵਿਚ। ਉਸਨੂੰ ਯਾਦ ਆਇਆ ਕਿਵੇਂ ਬਚਪਨ ਚ ਉਸਨੂੰ ਆਲੂ ਦੇ ਪਰਾਂਠੇ ਪਸੰਦ ਸੀ। ਪਰ ਹੁਣ ਤਾਂ ਕੋਈ ਏਦਾ ਦਾ ਚਾਅ ਨਹੀਂ ਰਿਹਾ ਸੀ।
ਥੋੜੇ ਦਿਨ ਪਹਿਲਾਂ ਓਹ ਇਕ ਫਾਰਮ ਭਰ ਰਹੀ ਸੀ। ਜਿਸ ਵਿਚ ਮਨਪਸੰਦ ਖਾਣ ਵਾਲੀ ਚੀਜ ਲਿਖਣੀ ਸੀ। ਪਰ ਓਸਨੂੰ ਕਿੰਨਾ ਸਮਾਂ ਲਗ ਗਿਆ ਸੋਚਣ ਲਈ ਕਿ ਸਭ ਤੋਂ ਜਿਆਦਾ ਕਿ ਪਸੰਦ ਆ? ਪਰ ਫੇਰ ਵੀ ਕੋਈ ਜਵਾਬ ਨਹੀਂ ਮਿਲਿਆ ਸੀ।
ਉਸ ਦਿਨ ਉਸਨੇ ਸੋਚ ਲਿਆ ਸੀ। ਪਹਿਲੇ ਓਹ ਆਪਣੇ ਆਪ ਨਾਲ ਆਪਣਾ ਰਿਸ਼ਤਾ ਬਣਾਏਗੀ। ਪਰ ਫੇਰ ਇਕ ਸਵਾਲ ਆਇਆ ਕਿ ਕਿਵੇਂ ? ਕਿਦਾ ਬਣਾਇਆ ਜਾਂਦਾ ਹੈ ਇਹ ਰਿਸ਼ਤਾ?
ਇਹ ਰਿਸ਼ਤਾ ਸ਼ੁਰੂ ਕਰਨ ਲਈ ਪਹਿਲੇ ਉਹਨੂੰ ਆਪਣੀਆਂ ਯਾਦਾਂ ਸਹੇਜਨਿਆ ਪੈਨ ਗਿਆ। ਆਪਣੀ ਜਿੰਦਗੀ ਚ ਕਿ ਕਿ ਕਰਕੇ ਓਹ ਏਥੇ ਤੱਕ ਪਹੁੰਚੀ ਹੈ। ਕਿਉ ਸਭ ਕੁਛ ਭੁਲੀ ਜਾ ਰਹੀ ਆ। ਉਸਦਾ ਸਕੂਲ ਸਮਾਂ। ਉਸਨੂੰ ਯਾਦ ਆਇਆ ਓਹ ਤਾਂ ਕੋਈ ਵੀ ਮੁਕਾਬਲਾ ਛੱਡ ਦੀ ਨਹੀਂ ਸੀ। ਕਿੰਨਾ ਚਾਅ ਸੀ ਉਸਨੂੰ ਸਟੇਜ ਤੇ ਚੜ੍ਹਨ ਦਾ। ਪੜ੍ਹਾਈ ਚ ਵੀ ਅਵੱਲ ਸੀ ਓਹ।
ਕਾਫੀ ਸ਼ੋਪ ਤੇ ਸਮਾਂ ਬਿਤਾਨਾ ਉਸਦਾ ਸਭ ਤੋਂ ਪਸੰਦੀਦਾ ਕੰਮ ਸੀ। ੧ ਕਾਫੀ ਤੇ ੧ ਕਿਤਾਬ ਬੱਸ ਸਾਰਾ ਦਿਨ ਓਹ ਬੈਠੀ ਰਹਿ ਸਕਦੀ ਸੀ। ਫਾਲਤੂ ਦੀਆਂ ਗੱਲਾਂ ਕਰਨੀਆਂ ਪਸੰਦ ਨਹੀਂ ਸੀ ਉਸਨੂੰ।
ਉਸਦੇ ਮਾਂ ਬਾਪ ਨੇ ਹਮੇਸ਼ਾ ਹੀ ਉਸਨੂੰ ਉਤਸਾਹਿਤ ਕੀਤਾ ਸੀ । ਉਸਨੂੰ ਯਾਦ ਆਇਆ ਕਿਦਾ ਉਸਦੀ ਆਪਣੇ ਵੀਰੇ ਨਾਲ ਬਹਿਸ ਹੋ ਜਾਂਦੀ ਸੀ। ਪਰ ਕਦੇ ਉਹਨਾਂ ਨੇ ਲੜਾਈ ਨਹੀਂ ਕੀਤੀ ਸੀ। ਕਿਵੇਂ ਸਭ ਕੁਛ ਹੌਲੀ ਹੌਲੀ ਧੁੰਧਲਾ ਹੋਣ ਲਗ ਜਾਂਦਾ ਹੈ।
ਅਸੀਂ ਆਪਣੀ ਜਿੰਮੇਦਾਰੀਆਂ ਚ ਇੰਨਾ ਰੂਝ ਜਾਂਦੇ ਆ ਕਿ ਆਪਣੇ ਆਪ ਨੂੰ ਭੁੱਲ ਹੀ ਜਾਂਦੇ ਆ। ਆਓ ਪਹਿਲੇ ਹੋਰ ਰਿਸ਼ਤੇ ਨਿਭਾਉਣ ਤੋਂ ਪਹਿਲਾਂ ਆਪਣੇ ਆਪ ਨਾਲ ਰਿਸ਼ਤੇ ਨੂੰ ਮਜਬੂਤ ਕਰੀਏ।