“ਓਹੋ ਨੀ ਤੂੰ ਵੀਰਵਾਰ ਦੇ ਦਿਨ ਵੀ ਬਾਲ ਧੋ ਕੇ ਆ ਗਈ। ਕਿੰਨੀ ਵਾਰ ਸਮਝਾਇਆ ਆ ਇਸ ਕੁੜੀ ਨੂੰ , ਇਹ ਨਹੀਂ ਮੰਨਦੀ।” ਭੋਲੀ ਦੀ ਦਾਦੀ ਨੇ ਉਸਨੂੰ ਝਿੜਕਦੇ ਹੋਏ ਕਿਹਾ। “ਤਾਂ ਮੈਂ ਵੀ ਤਾਂ ਤੁਹਾਨੂੰ ਕਿੰਨੀ ਬਾਰੀ ਪੁੱਛਿਆ ਆ ਕਿ ਇਹ ਤਾਂ ਦੱਸ ਦੋ ਕਿ ਮੇਰਾ ਵੀਰਵਾਰ ਬਾਲ ਧੋਣਾ ਮੇਰੇ ਵੀਰੇ ਲਈ ਕਿਦਾ ਮਾੜਾ ਹੋ ਸਕਦਾ ਹੈ। ਮੈਨੂੰ ਇਹ ਸਮਝ ਨਹੀਂ ਆਉਂਦੀ ਸਾਡੇ ਬਾਲ ਧੋਣ ਨਾਲ ਉਹਨਾਂ ਦਾ ਕਿ ਲੈਣਾ ਦੇਣਾ?” ਭੋਲੀ ਗੁੱਸੇ ਚ ਬੋਲੀ।
” ਠੀਕ ਆ ਬਈ, ਕਰ ਲਓ ਆਪਣੀ ਮਰਜ਼ੀ । ਦੱਸਣਾ ਮੇਰਾ ਫਰਜ਼ ਆ। ਸਾਨੂੰ ਵੀ ਇਹੀ ਕਿਹਾ ਗਿਆ ਸੀ। ਕਹਿੰਦੇ ਆ ਨਹੀਂ ਚੰਗਾ ਹੁੰਦਾ। ” ਭੋਲੀ ਦੀ ਦਾਦੀ ਨੇ ਉਸਨੂੰ ਕਿਹਾ। ਬੱਸ ਭੋਲੀ ਨੂੰ ਅੱਜ ਤੱਕ ਇਹੀ ਗੱਲ ਨਹੀਂ ਸਮਝ ਆਈ ਕਿ ਇਹ ਕਿਹੜੇ ਲੋਕੀ ਕਹਿੰਦੇ ਆ? ਕਿੱਸੇ ਨੂੰ ਵੀ ਕੋਈ ਕਾਰਣ ਤਾਂ ਪਤਾ ਨਹੀਂ ਹੁੰਦਾ। ਕਿੱਥੇ ਰਹਿੰਦੇ ਆ ਇਹ ਲੋਕ? ਇਹ ਸਾਰੇ ਵਹਿਮ ਕਿਦਾ ਬਣੇ? ਕਿੱਸੇ ਦਾ ਕੋਈ ਤੁੱਕ ਬਣਦਾ ਹੋਵੇ ਤਾਂ ਸੋਚੀਏ ਵੀ। ਸਾਰੇ ਦਿਨ ਜੇ ਰੱਬ ਦੇ ਆ ਫੇਰ ਦਿਨਾਂ ਲਈ ਇਹ ਨਿਯਮ ਕਿਉਂ? ਖਾਸ ਕਰਕੇ ਮੰਗਲਵਾਰ, ਵੀਰਵਾਰ , ਸ਼ਨੀਵਾਰ। ਬਾਲ ਨਾ ਧੋਵੋ, ਕੱਪੜੇ ਨਾ ਧੋਵੋ, ਨੂੰਹ ਨਾ ਕਟੋ। ਅੌਫੋ , ਭੋਲੀ ਦੇ ਇੰਨੇ ਸਾਰੇ ਸਵਾਲਾਂ ਦਾ ਜਵਾਬ ਕੌਣ ਦਵੇ? ਜਿਵੇਂ ਜਿਵੇਂ ਓਹ ਵੱਡੀ ਹੁੰਦੀ ਗਈ ਨਵੇਂ ਨਵੇਂ ਵਹਿਮ ਉਸਦੇ ਕੰਨੀ ਪੈਂਦੇ ਗਏ। ਤੇ ਓਹ ਹੋਰ ਇਹਨਾਂ ਦੇ ਖਿਲ਼ਾਫ ਹੁੰਦੀ ਗਈ। ਉਸਨੂੰ ਚਿੜ ਹੋਣ ਲਗ ਪਈ ਸੀ ਇਹਨਾਂ ਸਭ ਵਹਿਮਾਂ ਤੋਂ। ਜੁੱਤੀ ਏਦਾ ਨਹੀਂ ਉਦਾ ਰੱਖੋ। ਘਰ ਏਦਾ ਨਹੀਂ ਉਦਾ ਬਣਾਓ। ਪਤਾ ਨਹੀਂ ਕਿ ਕਿ ?
ਉਹਨੂੰ ਬੱਸ ਇੰਨਾ ਪਤਾ ਸੀ ਕਿ ਜੈ ਰੱਬ ਤੇ ਭਰੋਸਾ ਹੋਵੇ ਤਾਂ ਸਭ ਠੀਕ ਆ। ਮਨ ਸੱਚਾ ਹੋਣਾ ਚਾਹੀਦਾ। ਬੱਸ ਉਸਨੇ ਇਹੀ ਗੱਲ ਪੱਲੇ ਬੰਨ ਲਈ। ਹਮੇਸ਼ਾ ਚੰਗਾ ਕਰੋ , ਚੰਗਾ ਸੋਚੋ, ਜਰੂਰਤ ਮੰਦ ਦੀ ਮਦਦ ਕਰੋ ਤੇ ਰੱਬ ਦਾ ਨਾਂ ਲਵੋ। ਬੱਸ ਬਾਕੀ ਸਭ ਲੋਕਾਂ ਦੇ ਆਪਣੇ ਆਪਣੇ ਸਹੂਲੀਅਤ ਦੇ ਹਿਸਾਬ ਨਾਲ ਬਣਾਏ ਹੋਏ ਕੁਝ ਨਿਯਮ ਆ ਜਿਹਨਾਂ ਦਾ ਕੋਈ ਪੁਕਤਾ ਵਜੂਦ ਨਹੀਂ ਆ। ਜੇਕਰ ਤੁਹਾਨੂੰ ਇਹਨਾਂ ਲੋਕਾਂ ਦਾ ਪਤਾ ਪਤਾ ਆ ਤਾਂ ਜਰੂਰ ਦੱਸਿਓ , ਕਈ ਸਵਾਲਾਂ ਦੇ ਜਵਾਬ ਲੱਭਣੇ ਆ।
Nice topic
LikeLiked by 1 person
Thanku navi ji
LikeLike
ਬਹੁਤ ਖੂਬ…
LikeLiked by 1 person
Bahut ache shikha,,its your own words
LikeLike