ਵਹਿਮ…. “ਕਹਿੰਦੇ ਆ!”

“ਓਹੋ ਨੀ ਤੂੰ ਵੀਰਵਾਰ ਦੇ ਦਿਨ ਵੀ ਬਾਲ ਧੋ ਕੇ ਆ ਗਈ। ਕਿੰਨੀ ਵਾਰ ਸਮਝਾਇਆ ਆ ਇਸ ਕੁੜੀ ਨੂੰ , ਇਹ ਨਹੀਂ ਮੰਨਦੀ।” ਭੋਲੀ ਦੀ ਦਾਦੀ ਨੇ ਉਸਨੂੰ ਝਿੜਕਦੇ ਹੋਏ ਕਿਹਾ। “ਤਾਂ ਮੈਂ ਵੀ ਤਾਂ ਤੁਹਾਨੂੰ ਕਿੰਨੀ ਬਾਰੀ ਪੁੱਛਿਆ ਆ ਕਿ ਇਹ ਤਾਂ ਦੱਸ ਦੋ ਕਿ ਮੇਰਾ ਵੀਰਵਾਰ ਬਾਲ ਧੋਣਾ  ਮੇਰੇ ਵੀਰੇ ਲਈ ਕਿਦਾ ਮਾੜਾ ਹੋ ਸਕਦਾ ਹੈ। ਮੈਨੂੰ ਇਹ ਸਮਝ ਨਹੀਂ ਆਉਂਦੀ ਸਾਡੇ ਬਾਲ ਧੋਣ ਨਾਲ ਉਹਨਾਂ ਦਾ ਕਿ ਲੈਣਾ ਦੇਣਾ?” ਭੋਲੀ ਗੁੱਸੇ ਚ ਬੋਲੀ।
” ਠੀਕ ਆ ਬਈ, ਕਰ ਲਓ ਆਪਣੀ ਮਰਜ਼ੀ । ਦੱਸਣਾ ਮੇਰਾ ਫਰਜ਼ ਆ। ਸਾਨੂੰ ਵੀ ਇਹੀ ਕਿਹਾ ਗਿਆ ਸੀ। ਕਹਿੰਦੇ ਆ ਨਹੀਂ ਚੰਗਾ ਹੁੰਦਾ। ” ਭੋਲੀ ਦੀ ਦਾਦੀ ਨੇ ਉਸਨੂੰ ਕਿਹਾ। ਬੱਸ ਭੋਲੀ ਨੂੰ ਅੱਜ ਤੱਕ ਇਹੀ ਗੱਲ ਨਹੀਂ ਸਮਝ ਆਈ ਕਿ ਇਹ ਕਿਹੜੇ ਲੋਕੀ ਕਹਿੰਦੇ ਆ? ਕਿੱਸੇ ਨੂੰ ਵੀ ਕੋਈ ਕਾਰਣ ਤਾਂ ਪਤਾ ਨਹੀਂ ਹੁੰਦਾ। ਕਿੱਥੇ ਰਹਿੰਦੇ ਆ ਇਹ ਲੋਕ? ਇਹ ਸਾਰੇ ਵਹਿਮ ਕਿਦਾ ਬਣੇ? ਕਿੱਸੇ ਦਾ ਕੋਈ ਤੁੱਕ ਬਣਦਾ ਹੋਵੇ ਤਾਂ ਸੋਚੀਏ ਵੀ। ਸਾਰੇ ਦਿਨ ਜੇ ਰੱਬ ਦੇ ਆ ਫੇਰ ਦਿਨਾਂ ਲਈ ਇਹ ਨਿਯਮ ਕਿਉਂ? ਖਾਸ ਕਰਕੇ ਮੰਗਲਵਾਰ, ਵੀਰਵਾਰ , ਸ਼ਨੀਵਾਰ। ਬਾਲ ਨਾ ਧੋਵੋ, ਕੱਪੜੇ ਨਾ ਧੋਵੋ, ਨੂੰਹ ਨਾ ਕਟੋ। ਅੌਫੋ , ਭੋਲੀ ਦੇ ਇੰਨੇ ਸਾਰੇ ਸਵਾਲਾਂ ਦਾ ਜਵਾਬ ਕੌਣ ਦਵੇ? ਜਿਵੇਂ ਜਿਵੇਂ ਓਹ ਵੱਡੀ ਹੁੰਦੀ ਗਈ ਨਵੇਂ ਨਵੇਂ ਵਹਿਮ ਉਸਦੇ ਕੰਨੀ ਪੈਂਦੇ ਗਏ। ਤੇ ਓਹ ਹੋਰ ਇਹਨਾਂ ਦੇ ਖਿਲ਼ਾਫ ਹੁੰਦੀ ਗਈ। ਉਸਨੂੰ ਚਿੜ ਹੋਣ ਲਗ ਪਈ ਸੀ ਇਹਨਾਂ ਸਭ ਵਹਿਮਾਂ ਤੋਂ। ਜੁੱਤੀ ਏਦਾ ਨਹੀਂ ਉਦਾ ਰੱਖੋ। ਘਰ ਏਦਾ ਨਹੀਂ ਉਦਾ ਬਣਾਓ। ਪਤਾ ਨਹੀਂ ਕਿ ਕਿ ?
                ਉਹਨੂੰ ਬੱਸ ਇੰਨਾ ਪਤਾ ਸੀ ਕਿ ਜੈ ਰੱਬ ਤੇ ਭਰੋਸਾ ਹੋਵੇ ਤਾਂ ਸਭ ਠੀਕ ਆ। ਮਨ ਸੱਚਾ ਹੋਣਾ ਚਾਹੀਦਾ। ਬੱਸ ਉਸਨੇ ਇਹੀ ਗੱਲ ਪੱਲੇ ਬੰਨ ਲਈ। ਹਮੇਸ਼ਾ ਚੰਗਾ ਕਰੋ , ਚੰਗਾ ਸੋਚੋ, ਜਰੂਰਤ ਮੰਦ ਦੀ ਮਦਦ ਕਰੋ ਤੇ ਰੱਬ ਦਾ ਨਾਂ ਲਵੋ। ਬੱਸ ਬਾਕੀ ਸਭ ਲੋਕਾਂ ਦੇ ਆਪਣੇ ਆਪਣੇ ਸਹੂਲੀਅਤ ਦੇ ਹਿਸਾਬ ਨਾਲ ਬਣਾਏ ਹੋਏ ਕੁਝ ਨਿਯਮ ਆ ਜਿਹਨਾਂ ਦਾ ਕੋਈ ਪੁਕਤਾ ਵਜੂਦ ਨਹੀਂ ਆ। ਜੇਕਰ ਤੁਹਾਨੂੰ ਇਹਨਾਂ ਲੋਕਾਂ ਦਾ ਪਤਾ ਪਤਾ ਆ ਤਾਂ ਜਰੂਰ ਦੱਸਿਓ , ਕਈ ਸਵਾਲਾਂ ਦੇ ਜਵਾਬ ਲੱਭਣੇ ਆ।

मां एक औरत भी है।

कल मैने विद्या बालन अभिनीत शकुन्तला देवी चलचित्र देखी। फिल्म बहुत ही अच्छी थी। विद्या बालन ने भी हर बार की तरह अपने पात्र के साथ पूरा न्याय किया है। फिल्म में बहुत से उतार चढ़ाव है। पर सबसे ज्यादा जिस भाग ने छुआ वह था एक मां और बेटी के रिश्ते का प्रस्तुीकरण। एक सफल औरत मां बनने के बाद किस तरह अपने कैरियर व मातृत्व के बीच में उलझती है। उसे, अपना कैरियर भी आगे बढ़ना है पर अपनी बेटी को भी नहीं छोड़ना चाहती। अजीब सी विडमबना में फस जाती है।
इस फिल्म ने इतना एहसास तो करवा दिया कि जब हम बच्चे होते है तो हम भी शायद अपनी मां को सिर्फ मां की तरह ही देखते है, जो हमारा ध्यान रखे, हमारी जरुरते समझे , जब हम स्कूल से या काम से घर आए तो वह हमें घर में ही दिखे, पर यह भूल जाते है कि एक मां होने के साथ साथ वह एक औरत भी है । जिसकी हम बच्चों के इलावा भी कोई और इच्छा हो सकती है।
मैने भी अपनी मां को सारा दिन हमारे लिए ही काम करते देखा है। मुझे याद है जब हमें बोला जाता था कि बेटा तुम्हारी नानी तुम्हारी मां की मां है। तो मैं बहुत हैरान होती थी कि लो मम्मा की भी कोई मम्मा हो सकती है वो तो खुद ही मां है। उसे यह पता होता था कि कौन से बच्चे को खाने के लिए क्या पसंद है और वह हर दूसरे चौथे दिन बन जाता था। पर मुझे यह नहीं याद कि कभी मैने उनसे कहा हो मम्मा आज जो आपको पसंद है वह बनाते है।
मैने कभी यह भी नहीं पूछा कि जो जगह आपको पसंद हो इस बार वहां घूमने चलते है। इन सब बातों का एहसास तब ही होता है जब हम खुद एक मां बन जाते है। क्यों एक औरत मां बनने के बाद औरत होना भूल जाती है? एक पत्नी होना भूल जाती है? उसका बच्चा ही उसकी दुनिया बन जाता है? जब बच्चे अपनी अपनी जिंदगी में व्यस्त हो जाते है तब वो क्या करती है? एक मां पूरी अपनी जिंदगी अपने बच्चे के नाम कर देती है। मम्मा और सब माओं को मेरा नमन। बस यही कोशिश करना की मां बनने के साथ साथ उसके पहले की औरत को भी जिंदा रखना। मम्मा शुक्रिया हर एक बात का। मैं आपसे बहुत प्यार करती हूं मां।